yorkie chadha
Untitled 23May_13:40
Untitled 23May_13:40
Couldn't load pickup availability
*ਕੀ ਹੋਵੇਗਾ ਜੇ ਕੋਈ ਸੱਤਾ ਆ ਕੇ ਕਹੇ ਕੇ ਕਿਤਾਬਾਂ ਨੂੰ ਜਲਾ ਦਿਓ ? ਕਿਤਾਬਾਂ ਰੱਖਣਾਂ ਗੁਨਾਹ ਹੋਵੇ ? Shakespeare , Dante , Socrates ਤੇ ਕਲਾਸਿਕ ਕਿਤਾਬਾਂ ਰੱਖਣ ਵਾਲੇ ਤੇ ਕਿਤਾਬਾਂ ਦੋਹੇਂ ਜਲਾ ਦਿੱਤੇ ਜਾਣ ? ਕੀ ਹੋਵੇ ਜੇ ਕਿਤਾਬਾਂ ਨੂੰ ਲੱਭ ਲੱਭ ਕੇ ਜਲਾਉਣ ਲਈ ਫਾਇਰ ਬ੍ਰਿਗੇਡ ਦਾ ਇੱਕ ਦਲ ਹੀ ਲਗਾ ਦਿਤਾ ਜਾਵੇ ਜਿਸ ਦਾ ਕੰਮ ਅੱਗ ਬੁਝਾਉਣ ਦਾ ਨਹੀਂ ਲਾਉਣ ਦਾ ਹੋਵੇ , ਓਹ ਵੀ ਕਿਤਾਬਾਂ ਨੂੰ ? ਇਹੋ ਡਰਾਉਣਾ ਵਿਸ਼ਾ ਹੈ Ray Bradbury ਦੇ 1953 ਛਪੇ Dystopian Fiction ਨਾਵਲ ਦਾ । "ਫਾਰਨਹੀਟ 451 - ਉਹ ਤਾਪਮਾਨ ਜਿਸ 'ਤੇ ਕਿਤਾਬ ਦੇ ਕਾਗਜ਼ ਨੂੰ ਅੱਗ ਲੱਗ ਜਾਂਦੀ ਹੈ ਤੇ ਓਹ ਸੜ ਜਾਂਦਾ ਹੈ" Guy Montang , ਇੱਕ ਫਾਇਰਮੈਨ ਆਮ ਜਿਹੀ ਜ਼ਿੰਦਗੀ ਜਿਉਂ ਰਿਹਾ ਹੈ , ਪਰ ਉਸਦੀ ਦੁਨੀਆ ਵਿੱਚ, ਫਾਇਰਮੈਨ ਅੱਗ ਨਹੀਂ ਬੁਝਾਉਂਦੇ ਨਹੀਂ ਬਲਕਿ ਅੱਗ ਲਗਾਉਣ ਦਾ ਕੰਮ ਕਰਦਾ ਹੈ । ਕਿਤਾਬਾਂ ਰੱਖਣਾ ਅਤੇ ਪੜ੍ਹਨਾ ਸ਼ਹਿਰ ਦੇ ਨਿਯਮਾਂ ਦੇ ਵਿਰੁੱਧ ਹੈ , ਕਦੇ ਕਦੇ ਇਹ ਉਸ ਨੂੰ ਪਰੇਸ਼ਾਨ ਕਰਦਾ ਹੈ. ਨਾਵਲ ਦੇ ਸ਼ੁਰੂ ਵਿੱਚ, Montang ਇੱਕ ਨਵੇਂ ਗੁਆਂਢੀ ਨੂੰ ਮਿਲਦਾ ਹੈ ਕਲੈਰੀਸਾ ਨਾਮ ਦੀ 17 ਕੂ ਸਾਲ ਦੀ ਕੁੜੀ ਨੂੰ , ਜੋ ਉਸਨੂੰ ਜ਼ਿੰਦਗ਼ੀ ਵਿੱਚ ਕੀਤੇ ਹਰ ਕੰਮ 'ਤੇ ਸਵਾਲ ਖੜ੍ਹਾ ਕਰਦੀ ਹੈ , ਉਸਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਉਸਨੂੰ ਓਹ ਕਰਨਾ ਨਹੀਂ ਸੀ ਜੋ ਉਹ ਕਰ ਰਿਹਾ ਹੈ , ਕਿਉਂਕਿ ਉਸਨੂੰ ਉਸਦੇ "ਅੱਗ ਲਾਉਣ ਵਾਲੇ " ਕੰਮ ਲਈ ਕਦੇ ਯਾਦ ਨਹੀਂ ਕੀਤਾ ਜਾਵੇਗਾ। ਸਾਲਾਂ ਤੋਂ Montang ਨੇ ਆਪਣਾ ਕੰਮ ਬਿਨਾਂ ਸਵਾਲ , ਸੋਚ ਨਾਲ ਕੀਤਾ ਹੈ ਅਤੇ ਕਿਤਾਬਾਂ ਨੂੰ ਸਾੜਨ ਵਿੱਚ "ਵਿਸ਼ੇਸ਼ ਅਨੰਦ" ਪ੍ਰਾਪਤ ਕਰਦਾ ਹੈ । ਫਿਰ ਇੱਕ ਦਿਨ, ਉਸਨੂੰ ਹਡਸਨ ਨਾਮਕ ਇੱਕ ਔਰਤ ਦੀਆਂ ਕਿਤਾਬਾਂ ਨੂੰ ਸਾੜਨ ਲਈ ਭੇਜਿਆ ਜਾਂਦਾ ਹੈ, ਜਿਸ ਨੇ ਆਪਣੀ ਲਾਇਬ੍ਰੇਰੀ ਛੱਡਣ ਦੀ ਬਜਾਏ ਕਿਤਾਬਾਂ ਦੇ ਨਾਲ ਸੜ ਕੇ ਮਰਨਾ ਪਸੰਦ ਕੀਤਾ ਪਰ Montang ਉਸ ਦੇ ਘਰ ਨੂੰ ਸਾੜ ਦੇਣ ਤੋਂ ਪਹਿਲਾਂ, ਗੁਪਤ ਤੌਰ 'ਤੇ ਕੁਝ ਕਿਤਾਬਾਂ ਜੇਬ ਵਿਚ ਪਾ ਲੈਂਦਾ ਹੈ..ਬਾਕੀ ਕਹਾਣੀ ਨਾਵਲ ਪੜ੍ਹ ਕੇ ਪਤਾ ਲੱਗੇਗੀ...ਕੀਮਤ:275/-*