yorkie chadha
Muhabbat de Chaali Nem (Punjabi)
Muhabbat de Chaali Nem (Punjabi)
Couldn't load pickup availability
*ਮੁਹੱਬਤ ਦੇ ਚਾਲ਼ੀ ਨੇਮ ਐਲਿਫ਼ ਸ਼ਫਾਕ (ਅਨੁਵਾਦ : ਨਵਨੀਤ) ਇਸ ਕਿਤਾਬ ਦੀ ਕਹਾਣੀ (ਜੋ ਅਸਲ ਜ਼ਿੰਦਗੀ ਦੀ ਸੱਚਾਈ ਹੈ) 21ਵੀਂ ਸਦੀ ਦੇ ਇੱਕ ਬ੍ਰਿਟਿਸ਼ ਜੋੜੇ (ਜੋ ਪਿੱਛੋਂ ਜਹੂਦੀ ਪਰਿਵਾਰ ਨਾਲ ਸਬੰਧਤ ਹਨ) ਐਲਾ ਤੇ ਡੇਵਿਡ ਅਤੇ ਸੂਫੀ ਸੰਤ ਸ਼ਮਸ ਤਬਰੀਜ਼ ਤੇ ਮੌਲਾਨਾ ਰੂਮੀ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਔਰਤ ਆਪਣੇ ਪਰਿਵਾਰਕ ਮਾਹੌਲ ਅਤੇ ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਿੰਦੀ ਹੈ। ਉਹਦੇ ਘਰੇਲੂ ਕੰਮਾਂ ਨੂੰ ਕੋਈ ਕੰਮ ਹੀ ਨਹੀਂ ਸਮਝਿਆ ਜਾਂਦਾ। ਔਰਤ ਬਹੁਤ ਅੱਕ ਕੇ ਹੀ ਤਲਾਕ ਦੇਣ ਤੱਕ ਪਹੁੰਚਦੀ ਹੈ। ਐਲਾ ਚੰਗੀ ਪਤਨੀ ਅਤੇ ਮਾਂ ਹੈ ਪਰ ਡੇਵਿਡ ਉਹਨਾਂ ਦੇ ਰਿਸ਼ਤੇ ਨਾਲ ਨਿਆਂ ਨਹੀਂ ਕਰ ਸਕਿਆ। ਐਲਾ ਖੁਸ਼ ਰਹਿਣ ਦੀ ਕੋਸ਼ਿਸ਼ 'ਚ ਨੌਕਰੀ ਕਰਨਾ ਚਾਹੁੰਦੀ ਹੈ ਅਖ਼ੀਰ ਉਸਨੂੰ ਕਿਤਾਬਾਂ ਦਾ ਤਰਜ਼ਮਾ ਕਰਨ ਦੀ ਨੌਕਰੀ ਮਿਲਦੀ ਹੈ। ਉਹ ਉਮੀਦ ਕਰਦੀ ਹੈ ਕਿ ਇੱਕ ਦਿਨ ਉਹ ਚੰਗੀ ਸੰਪਾਦਕ ਬਣੇਗੀ। ਉਸਨੂੰ ਲੇਖਕ ਅਜ਼ੀਜ਼ ਜ਼ਾਹਰਾ ਦੇ ਨਾਵਲ 'ਮਿੱਠੇ ਕੁਫ਼ਰ' ਦਾ ਤਰਜ਼ਮਾ ਕਰਨ ਦਾ ਕੰਮ ਮਿਲਦਾ ਹੈ। ਸ਼ੁਰੂ ਵਿੱਚ ਉਹ ਇਸ 'ਚ ਦਿਲਚਸਪੀ ਨਹੀਂ ਦਿਖਾਉਂਦੀ ਕਿਉਂਕਿ ਇਹ ਇੱਕ ਸੂਫ਼ੀ ਸੰਤ ਸ਼ਮਸ ਤਬਰੀਜ਼ ਅਤੇ ਉਸਦੇ ਪਿਆਰੇ ਸ਼ਾਗਿਰਦ ਮੌਲਾਨਾ ਰੂਮੀ ਬਾਰੇ ਸੀ। ਐਲਾ ਨੂੰ ਸੂਫ਼ੀਮਤ ਦੀ ਬਹੁਤੀ ਸਮਝ ਨਹੀਂ ਸੀ। ਪਰ ਉਹ ਹੌਲ਼ੀ ਹੌਲ਼ੀ ਇਸਨੂੰ ਪੜ੍ਹਦੀ ਰਹੀ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਉਹ ਲੇਖਕ ਨਾਲ ਈਮੇਲ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਜੋ ਲਗਾਤਾਰ ਗੱਲਬਾਤ ਦੇ ਚਲਦਿਆਂ ਦੋਹਾਂ ਵਿਚਕਾਰ ਪਿਆਰ 'ਚ ਬਦਲ ਜਾਂਦਾ ਹੈ। 1244 ਈ.'ਚ ਰੂਮੀ ਦੀ ਮੁਲਾਕਾਤ ਸ਼ਮਸ ਤਬਰੀਜ਼ ਨਾਲ ਹੋਈ, ਜਿਸ ਤੋਂ ਬਾਅਦ ਉਹ ਇੱਕ ਮੌਲਾਨਾ ਤੋਂ ਅਧਿਆਤਮਕ ਕਵੀ 'ਚ ਬਦਲ ਗਿਆ ਅਤੇ ਉਸ ਸਮੇਂ ਦੁਨੀਆ ਭਰ 'ਚ ਚੱਲ ਰਹੇ ਬਾਹਰੀ ਜਿਹਾਦ ਨਾਲੋਂ ਅੰਦੂਰਨੀ ਜਿਹਾਦ ਦਾ ਉਪਦੇਸ਼ ਦਿੱਤਾ। ਕਿਤਾਬ 'ਚ ਤੁਹਾਨੂੰ 13ਵੀਂ ਤੇ 21ਵੀਂ ਸਦੀ ਬਾਰੇ ਤੁਲਨਾਤਮਕ ਅਧਿਐਨ ਕਰਨ ਦਾ ਵੀ ਮੌਕਾ ਮਿਲਦਾ ਹੈ। ਰੂਮੀ ਦੇ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਦੇ ਸਫ਼ਰ ਨੂੰ ਵੱਖ- ਵੱਖ ਕਿਰਦਾਰਾਂ ਦੁਆਰਾ ਬਾਖ਼ੂਬੀ ਸਮਝਾਇਆ ਗਿਆ ਹੈ। ਕੀਮਤ:599/-*
Share
