yorkie chadha
Meera ke prabhu giridhar Naagar(Punjabi)ਮੀਰਾ ਕੇ ਪ੍ਰਭੂ ਗਿਰਿਧਰ ਨਾਗਰ ~ ਓਸ਼ੋ
Meera ke prabhu giridhar Naagar(Punjabi)ਮੀਰਾ ਕੇ ਪ੍ਰਭੂ ਗਿਰਿਧਰ ਨਾਗਰ ~ ਓਸ਼ੋ
Couldn't load pickup availability
*ਓਸ਼ੋ ਦੀ ਨਵੀਂ ਕਿਤਾਬ ਮੀਰਾ ਦ ਉੱਪਰ*. ਮੀਰਾ ਵਿਚ ਜਿਹੋ-ਜਿਹਾ ਸਹਿਜ ਪ੍ਰਗਟਾਉ ਹੋਇਆ ਹੈ ਭਗਤੀ ਦਾ, ਜੋ ਕਿਤੇ ਵੀ ਨਹੀਂ ਹੋਇਆ ਹੈ। ਭਗਤ ਹੋਰ ਵੀ ਹੋਏ ਹਨ, ਪਰ ਸਭ ਮੀਰਾ ਤੋਂ ਪਿਛੇ ਰਹਿ ਗਏ, ਪਛੜ ਗਏ। ਮੀਰਾ ਦਾ ਤਾਰਾ ਬਹੁਤ ਜਗਮਗਾਉਂਦਾ ਹੋਇਆ ਤਾਰਾ ਹੈ। ਆਉ ਇਸ ਤਾਰੇ ਦੀ ਤਰਫ਼ ਚੱਲੀਏ। ਜੇ ਥੋੜ੍ਹੀਆਂ-ਜਿਹੀਆਂ ਵੀ ਬੂੰਦਾਂ ਤੁਹਾਡੇ ਜੀਵਨ ਵਿਚ ਬਰਸ ਜਾਣ, ਮੀਰਾ ਦੇ ਰਸ ਦੀਆਂ, ਤਾਂ ਵੀ ਤੁਹਾਡੇ ਰੇਗਿਸਤਾਨ 'ਚ ਫੁੱਲ ਖਿੜ ਜਾਣਗੇ। ਜੇ ਤੁਹਾਡੇ ਹਿਰਦੇ ਵਿਚ ਥੋੜ੍ਹੇ- ਜਿਹੇ ਵੀ ਉਹੋ-ਜਿਹੇ ਹੰਝੂ ਉਮਡ ਆਏ, ਜਿਹੋ-ਜਿਹੇ ਮੀਰਾ ਦੇ ਉਮਡੇ, ਅਤੇ ਤੁਹਾਡੇ ਹਿਰਦੇ 'ਚ ਵੀ ਥੋੜ੍ਹੇ-ਜਿਹੇ ਰਾਗ ਵੱਜਣ ਲੱਗਣ ਜਿਹੋ-ਜਿਹੇ ਮੀਰਾ ਦੇ ਵੱਜੇ, ਥੋੜ੍ਹੇ ਹੀ ਸਹੀ। ਇਕ ਬੂੰਦ ਵੀ ਤੁਹਾਨੂੰ ਰੰਗ ਜਾਵੇਗੀ ਅਤੇ ਨਵਾਂ ਕਰ ਜਾਏਗੀ। ਤਾਂ ਮੀਰਾ ਨੂੰ ਤਰਕ ਅਤੇ ਬੁੱਧੀ ਨਾਲ ਨਾ ਸੁਣਨਾ। ਮੀਰਾ ਦਾ ਕੁਝ ਤਰਕ ਤੇ ਬੁੱਧੀ ਨਾਲ-ਲੈਣਾ ਦੇਣਾ ਨਹੀਂ ਹੈ। ਮੀਰਾ ਨੂੰ ਭਾਵ ਨਾਲ ਸੁਣਨਾ, ਭਗਤੀ ਨਾਲ ਸੁਣਨਾ, ਸ਼ਰਧਾ ਦੀ ਅੱਖ ਨਾਲ ਦੇਖਣਾ। ਹਟਾ ਦਿਓ ਤਰਕ ਵਗੈਰਾ ਨੂੰ, ਕਿਨਾਰੇ ਸਰਕਾ ਕੇ ਰਖ ਦਿਉ। ਥੋੜ੍ਹੀ ਦੇਰ ਦੇ ਲਈ ਮੀਰਾ ਦੇ ਨਾਲ ਪਾਗਲ ਹੋ ਜਾਉ। ਇਹ ਮਸਤਾਂ ਦੀ ਦੁਨੀਆ ਹੈ। ਇਹ ਪ੍ਰੇਮੀਆਂ ਦੀ ਦੁਨੀਆ ਹੈ। ਤਾਂ ਹੀ ਤੁਸੀਂ ਸਮਝ ਸਕੋਗੇ, ਨਹੀਂ ਤਾਂ ਚੁੱਕ ਜਾਉਗੇ। ਕੀਮਤ: 480/- ਰੁ
Share
